Breaking News
Home / ਨਵੀਆਂ ਖੋਜਾਂ / ਵਾਹਿਗੁਰੂ ਬੋਲ ਕੇ ਮਾਈਕਲ ਤੋਂ ਦਰਸ਼ਨ ਸਿੰਘ ਬਣੇ ਗੋਰੇ ਨੇ ਬੰਜਰ ਜ਼ਮੀਨ ਖਰੀਦੀ, ਉਸ ‘ਤੇ ਖੇਤੀ ਸ਼ੁਰੂ ਕਰ ਦਿੱਤੀ ਇੰਨੀਂ ਮਿਹਨਤ ਕੀਤੀ ਕਿ ਕੁਝ ਹੀ ਸਮੇਂ ਵਿਚ ਉਸ ਮਿੱਟੀ ਨੇ ਸੋਨਾ ਉਗਲਣਾ ਸ਼ੁਰੂ ਕਰ ਦਿੱਤਾ

ਵਾਹਿਗੁਰੂ ਬੋਲ ਕੇ ਮਾਈਕਲ ਤੋਂ ਦਰਸ਼ਨ ਸਿੰਘ ਬਣੇ ਗੋਰੇ ਨੇ ਬੰਜਰ ਜ਼ਮੀਨ ਖਰੀਦੀ, ਉਸ ‘ਤੇ ਖੇਤੀ ਸ਼ੁਰੂ ਕਰ ਦਿੱਤੀ ਇੰਨੀਂ ਮਿਹਨਤ ਕੀਤੀ ਕਿ ਕੁਝ ਹੀ ਸਮੇਂ ਵਿਚ ਉਸ ਮਿੱਟੀ ਨੇ ਸੋਨਾ ਉਗਲਣਾ ਸ਼ੁਰੂ ਕਰ ਦਿੱਤਾ

ਵਾਹਿਗੁਰੂ ਬੋਲ ਕੇ ਮਾਈਕਲ ਤੋਂ ਦਰਸ਼ਨ ਸਿੰਘ ਬਣੇ ਗੋਰੇ ਨੇ ਬੰਜਰ ਜ਼ਮੀਨ ਖਰੀਦੀ, ਉਸ ‘ਤੇ ਖੇਤੀ ਸ਼ੁਰੂ ਕਰ ਦਿੱਤੀ ਇੰਨੀਂ ਮਿਹਨਤ ਕੀਤੀ ਕਿ ਕੁਝ ਹੀ ਸਮੇਂ ਵਿਚ ਉਸ ਮਿੱਟੀ ਨੇ ਸੋਨਾ ਉਗਲਣਾ ਸ਼ੁਰੂ ਕਰ ਦਿੱਤਾ-ਪੰਜਾਬ ਦੀ ਮਿੱਟੀ ਵਿਚ ਉਹ ਖੁਸ਼ਬੂ ਅਤੇ ਸਕੂਨ ਹੈ ਕਿ ਕੋਈ ਵੀ ਇੱਥੇ ਆ ਕੇ ਇੱਥੇ ਦਾ ਹੋ ਕੇ ਹੀ ਰਹਿ ਜਾਂਦਾ ਹੈ। ਪਰ ਦੁਖਾਂਤ ਇਹ ਹੈ ਕਿ ਇੱਥੋਂ ਦੇ ਨੌਜਵਾਨ ਵਿਦੇਸ਼ਾਂ ਵਿਚ ਭੱਜਣ ਨੂੰ ਕਾਹਲੇ ਰਹਿੰਦੇ ਹਨ। ਪਰ ਜੋ ਪੰਜਾਬ ਦੀ ਮਿੱਟੀ ਵਿਚ ਹੈ, ਉਹ ਹੋਰ ਕਿਤੇ ਨਹੀਂ। ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ ਫਰਾਂਸ ਦਾ ਰਹਿਣ ਵਾਲਾ ਗੋਰਾ, ਜੋ ਭਾਰਤ ਆ ਕੇ ਭਾਰਤ ਦਾ ਹੀ ਹੋ ਗਿਆ। ਫਰਾਂਸ ਦਾ ਮਾਈਕਲ ਸਾਂਤੀ ਅਤੇ ਸਕੂਨ ਲਈ 10 ਦੇਸ਼ਾਂ ਵਿਚ ਘੁੰਮਿਆ ਪਰ ਉਹ ਸਕੂਨ ਉਸ ਨੂੰ ਭਾਰਤ ਵਿਚ ਮਿਲਿਆ। ਭਾਰਤ ਵਿਚ ਪੰਜਾਬ ਦੀ ਹਵਾ ਉਸ ਨੂੰ ਇੰਨੀਂ ਕਿ ਰਾਸ ਆਈ ਕਿ ਉਹ ਮਾਈਕਲ ਤੋਂ ਦਰਸ਼ਨ ਸਿੰਘ ਰੂਡੇਲ ਬਣ ਗਿਆ ਇੱਥੋਂ ਦੇ ਪਿੰਡ ਨੂਰਪੁਰਬੇਦੀ ਵਿਚ ਕਾਂਗੜ ਪਿੰਡ ਵਿਚ ਰਹਿ ਕੇ ਉਹ ਆਰਗੈਨਿਕ ਖੇਤੀ ਕਰ ਰਿਹਾ ਹੈ ਤੇ ਪਿੰਡ ਦੇ ਲੋਕ ਉਸ ਨੂੰ ਪਿਆਰ ਨਾਲ ਗੋਰਾ ਸਿੰਘ ਕਹਿ ਕੇ ਬੁਲਾਉਂਦੇ ਹਨ। ਮਾਈਕਲ ਨੇ ਦੱਸਿਆ ਕਿ ਉਹ ਸ਼ਾਂਤੀ ਦੀ ਤਲਾਸ਼ ਵਿਚ ਪੂਰੀ ਦੁਨੀਆ ਘੁੰਮਿਆ ਪਰ 1991 ਵਿਚ ਜਦੋਂ ਉਹ ਆਨੰਦਪੁਰ ਸਾਹਿਬ ਵਿਖੇ ਸਥਿਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅੱਗੇ ਝੁਕਿਆ ਤਾਂ ਜਿਵੇਂ ਉਸ ਨੂੰ ਅਲੌਕਿਕ ਸ਼ਾਂਤੀ ਮਿਲੀ ਹੈ। ਸਿੱਖ ਧਰਮ ਤੋਂ ਉਹ ਇੰਨਾਂ ਪ੍ਰਭਾਵਿਤ ਹੋਇਆ ਕਿ ਉਸ ਨੇ ਆਪਣਾ ਧਰਮ ਪਰਿਵਰਤਨ ਕਰ ਲਿਆ ਅਤੇ ਸਿੰਘ ਸਜ ਗਿਆ। ਮਾਈਕਲ ਤੋਂ ਦਰਸ਼ਨ ਸਿੰਘ ਬਣੇ ਗੋਰੇ ਨੇ ਵਾਹਿਗੁਰੂ ਬੋਲ ਕੇ ਬੰਜਰ ਜ਼ਮੀਨ ਖਰੀਦੀ ਅਤੇ ਉਸ ‘ਤੇ ਖੇਤੀ ਸ਼ੁਰੂ ਕਰ ਦਿੱਤੀ। ਦਰਸ਼ਨ ਸਿੰਘ ਨੇ ਬੰਜਰ ਜ਼ਮੀਨ ‘ਤੇ ਇੰਨੀਂ ਮਿਹਨਤ ਕੀਤੀ ਕਿ ਕੁਝ ਹੀ ਸਮੇਂ ਵਿਚ ਉਸ ਮਿੱਟੀ ਨੇ ਸੋਨਾ ਉਗਲਣਾ ਸ਼ੁਰੂ ਕਰ ਦਿੱਤਾ। ਦਰਸ਼ਨ ਸਿੰਘ ਗੁਰਬਾਣੀ ਦੇ ਸਬਦ ‘ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ’ ਦੇ ਉਪਦੇਸ਼ ‘ਤੇ ਚੱਲ ਰਹੇ ਸਨ ਉਨ੍ਹਾਂ ਨੇ ਖੇਤੀ ਵਿਚ ਨਾ ਤਾਂ ਕੈਮੀਕਲਾਂ ਦੀ ਵਰਤੋਂ ਕੀਤੀ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਮਿਲਾਵਟ। ਬਿਨਾਂ ਕੈਮੀਕਲਾਂ ਵਾਲੀ ਫਸਲ ਹਣ ਕਾਰਨ ਉਸ ਦੀ ਫਸਲ ਨੂੰ ਲੋਕ ਤਿੰਨ ਗੁਣਾ ਕੀਮਤਾਂ ਦੇ ਕੇ ਵੀ ਖਰੀਦ ਲੈਂਦੇ ਹਨ। ਦੁੱਖ ਦੀ ਗੱਲ ਇਹ ਹੈ ਜਦੋਂ ਫਰਾਂਸ ਦਾ ਗੋਰਾ ਆਰਗੈਨਿਕ ਖੇਤੀ ਅਤੇ ਜ਼ਮੀਨ ਦੀ ਮਹੱਤਤਾ ਸਮਝ ਸਕਦਾ ਹੈ ਤਾਂ ਪੰਜਾਬ ਦੇ ਲੋਕੀਂ ਕਿਨ੍ਹਾਂ ਕੰਮਾਂ ਵਿਚ ਪਏ ਹਨ। ਦਰਸ਼ਨ ਸਿੰਘ ਵੀ ਪੰਜਾਬ ਦੇ ਇਸ ਦੁੱਖ ਤੋਂ ਪਰੇਸ਼ਾਨ ਹੁੰਦਾ ਹੋਇਆ ਕਹਿ ਦਿੰਦਾ ਹੈ ਕਿ ਪੰਜਾਬ ਦੇ ਲੋਕ ਖੇਤੀ ਲਈ ਸੌਖਾ ਰਾਹ ਲੱਭਦੇ ਹਨ ਅਤੇ ਆਰਗੈਨਿਕ ਖੇਤੀ ਕਰਨ ਤੋਂ ਭੱਜਦੇ ਹਨ। ਇੱਥੋਂ ਦੇ ਮੁੰਡੇ ਕੰਮ ਕਰਨ ਤੋਂ ਕਤਰਾਉਂਦੇ ਹਨ ਤੇ ਹੁਮ ਕਸਰਤ ਵੀ ਨਹੀਂ ਕਰਦੇ। ਸਾਰਾ ਦਿਨ ਮੋਟਰਸਾਈਕਲ ਹੀ ਚਲਾਉਂਦੇ ਰਹਿੰਦੇ ਹਨ, ਹੁਣ ਫੇਰ ਗੱਲ ਕਿੱਦਾ ਬਣੂੰ ਇਨ੍ਹਾਂ ਦੀ। ਉਸ ਨੂੰ ਇਹ ਵੀ ਦੁੱਖ ਹੈ ਕਿ ਲੋਕ ਖੇਤੀ ਲਈ ਰਸਾਇਣਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਕਰਦੇ ਹਨ

Leave a Reply

Your email address will not be published. Required fields are marked *