Breaking News
Home / ਸਹਾਇਕ ਧੰਦੇ / ਕਿਸਾਨ 4 ਹਫਤਿਆਂ ਚ ਕਮਾਓ ਖੀਰੇ ਦੀ ਇਸ ਖੇਤੀ ਤੋਂ 8 ਲੱਖ

ਕਿਸਾਨ 4 ਹਫਤਿਆਂ ਚ ਕਮਾਓ ਖੀਰੇ ਦੀ ਇਸ ਖੇਤੀ ਤੋਂ 8 ਲੱਖ

ਕਿਸਾਨ 4 ਹਫਤਿਆਂ ਚ ਕਮਾਓ ਖੀਰੇ ਦੀ ਇਸ ਖੇਤੀ ਤੋਂ 8 ਲੱਖ-ਅੱਜ-ਕੱਲ੍ਹ ਜ਼ਿਆਦਾਤਰ ਲੋਕ ਖੇਤੀ ਨੂੰ ਘਾਟੇ ਦਾ ਸੌਦਾ ਸਮਝਦੇ ਹਨ ਅਤੇ ਘੱਟ ਰਹੀਆਂ ਜ਼ਮੀਨਾਂ ਕਰਕੇ ਕਿਸਾਨ ਪਰਿਵਾਰ ਆਪਣੇ ਪੁਸ਼ਤੈਨੀ ਕੰਮਾਂ ਤੋਂ ਦੂਰ ਹੋ ਰਹੇ ਹਨ। ਇਸੇ ਸਮੱਸਿਆ ਨੂੰ ਦੇਖਦੇ ਹੋਏ ਰਾਜਸਥਾਨ ਦੇ ਇੱਕ ਕਿਸਾਨ ਨੇ ਖੇਤੀ ਕਰਨ ਦਾ ਨਵਾਂ ਰਾਹ ਲੱਭ ਕੇ ਬਾਕੀ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਰਸੀਦਪੁਰ ਦੇ ਇਕ ਕਿਸਾਨ ਨੇ ਖੇਤੀ ਤੋਂ ਮੁਨਾਫ਼ੇ ਦਾ ਨਵਾਂ ਤਰੀਕਾ ਲੱਭਿਆ ਹੈ। ਦੁਰਗਾਪ੍ਰਸਾਦ ਔਲਾ ਨੇ ਨੀਦਰਲੈਡ ਖੀਰੇ ਦੀ ਬਿਜਾਈ ਕਰਕੇ ਸਿਰਫ 4 ਮਹੀਨੇ ਵਿੱਤ 8 ਲੱਖ ਰੁਪਏ ਦੀ ਪੈਦਾਵਾਰ ਕੀਤੀ।ਕਿਸਾਨ ਦਾ ਮੰਨਨਾ ਹੈ ਕਿ ਨੀਦਰਲੈਂਡ ਤੋਂ ਬੀਜ ਮੰਗਵਾ ਕੇ ਖੀਰੇ ਦੀ ਪੈਦਾਵਾਰ ਕਰਨ ਵਾਲਾ ਇਹ ਰਾਜਸਥਾਨ ਦਾ ਪਹਿਲਾ ਕਿਸਾਨ ਹੈ।

ਇਸ ਖੀਰੇ ਵਿੱਚ ਬੀਜ ਨਾ ਹੋਣ ਕਰਕੇ ਇਸਦੀ ਮੰਗ ਵੱਡੇ ਵੱਡੇ ਹੋਟਲ ਤੇ ਰੈਸਟੋਰਾ ਵਿੱਚ ਰਹਿੰਦੀ ਹੈ। ਦੁਰਗਾਪ੍ਰਸਾਦ ਨੇ ਦੱਸਿਆ ਕਿ ਉਹਨਾਂ ਨੇ ਕੁਝ ਸਾਲ ਪਹਿਲਾ ਉਦਾਨ ਵਿਭਾਗ ਤੋਂ 18 ਲੱਖ ਰੁਪਏ ਦੀ ਅਨੁਦਾਨ ਲੈ ਕੇ ਖੇਤ ਵਿੱਚ ਸੈਡਨੇਟ ਹਾਊਸ ਲਗਵਾਇਆ ਸੀ। ਅਨੁਦਾਨ ਮਿਲਣ ਬਾਅਦ 6 ਲੱਖ ਰੁਪਏ ਖ਼ੁਦ ਨੂੰ ਖਰਚ ਕਰਨੇ ਪਏ। ਇਕ ਕੰਪਨੀ ਪ੍ਰਤਿਨਿਧੀ ਤੋਂ ਮਿਲੀ ਜਾਣਕਾਰੀ ਤੋਂ ਬਾਅਦ 72000 ਰੁਪਏ ਵਿੱਚ ਨੀਦਰਲੈਂਡ ਤੋਂ ਬੀਜ ਮੰਗਵਾਇਆ ਗਿਆ। ਇੱਕ ਬੀਜ ਤੇ 6 ਰੁਪਏ ਲੱਗਦੇ ਹਨ। 30,000 ਰੁਪਏ ਦੀ ਬਿਜਾਈ ਅਤੇ ਹੋਰ ਖ਼ਰਚੇ ਲੱਗ ਗਏ। 4 ਮਹੀਨਿਆਂ ਦੌਰਾਨ ਇਹ ਕਿਸਾਨ 8 ਲੱਖ ਰੁਪਏ ਦੇ ਖੀਰੇ ਵੇਚ ਚੁੱਕਾ ਹੈ ਅਤੇ ਖ਼ਰਚਾ ਕੱਢ ਕੇ 7 ਲੱਖ ਰੁਪਏ ਦੀ ਆਮਦਨੀ ਹੋਈ ਹੈ। ਉਦਾਨ ਵਿਭਾਗ ਦੇ ਸਹਾਇਕ ਨਿਦੇਸ਼ਕ ਭਗਵਾਨ ਸਹਾਏ ਯਾਦਵ ਦੇ ਮੁਤਾਬਕ ਸ਼ੇਖਾਵਾਟੀ ਵਿੱਚ ਪਹਿਲਾ ਕਿਸਾਨ ਹੈ, ਜਿਸਨੇ ਨੀਦਰਲੈਂਡ ਕਿਸਮ ਦਾ ਖੀਰਾ ਉਗਾਇਆ ਹੈ। ਬੀਜ ਰਹਿਤ ਅਤੇ ਚੰਗੀ ਗੁਣਵੱਤਾ ਹੋਣ ਕਰਕੇ ਇਸ ਖੀਰੇ ਦੀ ਮੰਗ ਬਾਜ਼ਾਰਾਂ ਵਿੱਚ ਦੇਸੀ ਖੀਰੇ ਨਾਲ਼ੋਂ ਜ਼ਿਆਦਾ ਰਹੀ ਹੈ।

ਕਾਰੋਬਾਰੀਆ ਦੇ ਅਨੁਸਾਰ ਮੰਡੀ ਵਿੱਚ ਪਹਿਲੀ ਵਾਰ ਨੀਦਰਲੈਂਡ ਦਾ ਬੀਜ ਰਹਿਤ ਖੀਰਾ ਆਇਆ ਹੈ। ਇਸ ਕਰਕੇ ਮੰਡੀਆ ਵਿੱਚ ਖੀਰੇ ਦੇ ਭਾਅ ਦੇਸੀ ਖੀਰੇ ਤੋਂ ਦੋਗੁਣਾ ਰਹੇ ਹਨ। ਦੇਸੀ ਖੀਰੇ ਦੇ ਥੋਕ ਰੇਟ ਮੰਡੀ ਵਿੱਚ ਕਿਸਾਨਾਂ ਨੂੰ 20 ਰੁਪਏ ਕਿੱਲੋ ਮਿਲ ਰਿਹਾ ਹੈ, ਉੱਥੇ ਹੀ ਜੇ ਅਸੀਂ ਨੀਦਰਲੈਂਡ ਦੇ ਖੀਰੇ ਦੀ ਗੱਲ ਕਰੀਏ ਤਾਂ ਇਹ 40 ਤੋਂ 45 ਰੁਪਏ ਕਿੱਲੋ ਤੱਕ ਵਿਕ ਰਿਹਾ ਹੈ। ਇਸ ਲਈ ਜੇਕਰ ਤੁਹਾਡੇ ਕੋਲ ਵੀ ਖਾਲ਼ੀ ਜ਼ਮੀਨ ਜਾ ਖੇਤ ਹਨ ਤਾਂ ਇਕ ਵਾਰ ਇਹ ਤਰੀਕਾ ਜ਼ਰੂਰ ਅਜ਼ਮਾ ਕੇ ਦੇਖੋ ਕੀ ਪਤਾ ਕਦੋਂ ਕਿਸਮਤ ਬਦਲ ਜਾਵੇ।

Leave a Reply

Your email address will not be published. Required fields are marked *