Breaking News
Home / ਦੁਨੀਆਂਦਾਰੀ / ਅਨੋਖਾ ਇਨਸਾਨ-ਉਬਲਦੇ ਤੇਲ ਵਿਚੋਂ ਹੱਥ ਨਾਲ ਹੀ ਪਕੌੜੇ ਹੀ ਕੱਢ ਲੈਂਦਾ ਹੈ, ਜਾਣੋ ਇਸਦੀ ਅਸਲ ਕਹਾਣੀ

ਅਨੋਖਾ ਇਨਸਾਨ-ਉਬਲਦੇ ਤੇਲ ਵਿਚੋਂ ਹੱਥ ਨਾਲ ਹੀ ਪਕੌੜੇ ਹੀ ਕੱਢ ਲੈਂਦਾ ਹੈ, ਜਾਣੋ ਇਸਦੀ ਅਸਲ ਕਹਾਣੀ

ਅਨੋਖਾ ਇਨਸਾਨ-ਉਬਲਦੇ ਤੇਲ ਵਿਚੋਂ ਹੱਥ ਨਾਲ ਹੀ ਪਕੌੜੇ ਹੀ ਕੱਢ ਲੈਂਦਾ ਹੈ, ਜਾਣੋ ਇਸਦੀ ਅਸਲ ਕਹਾਣੀ-ਰਾਂਚੀ ਵਿਚ ਅਜਿਹਾ ਹੀ ਇੱਕ ਅਨੋਖਾ ਹਲਵਾਈ ਹੈ ਜਿਸਦਾ ਨਾਮ ਸੋਹਣ ਕੰਚਨ ਹੈ |ਸੋਹਣ ਵਚ ਅਜਿਹੀ ਖਾਸੀਅਤ ਹੈ ਕਿ ਉਹ ਉਬਲਦੇ ਤੇਲ ਵਿਚ ਬਿਨਾਂ ਕਿਸੇ ਹਿਚਕ ਦੇ ਪਕੌੜਿਆਂ ਨੂੰ ਬਾਹਰ ਕੱਢ ਲੈਂਦਾ ਹੈ |45 ਸਾਲ ਦੇ ਸੋਹਣ ਨੂੰ ਅਜਿਹਾ ਕਰਦੇ ਹੋਏ ਸਾਲਾਂ ਬੀਤ ਚੁੱਕੇ ਹਨ |ਉਸਨੂੰ ਅਜਿਹਾ ਕਰਦੇ ਹੋਏ ਦੇਖਣ ਦੇ ਲਈ ਰੋਜ ਕਈ ਲੋਕ ਉਸਦੀ ਦੁਕਾਨ ਤੇ ਆਉਂਦੇ ਹਨ |ਸੋਹਣ ਵੀ ਸਭ ਦੇ ਸਾਹਮਣੇ 200 ਡਿਗਰੀ ਸੈਲਸੀਅਸ ਤੇ ਉੱਬਲ ਰਹੇ ਤੇਲ ਤੋਂ ਪਕੌੜੇ ਉਹਨਾਂ ਨੂੰ ਖਵਾਉਂਦਾ ਹੈ ਪਰ ਇਸਦੇ ਨਾਲ ਹੀ ਅਸਲ ਗੱਲ ਇਹ ਹੈ ਕਿ ਸੋਹਣ ਦਾ ਇਹ ਕਰਿਸ਼ਮਾ ਉਹ ਜਾਣ ਬੁੱਝ ਕੇ ਨਹੀਂ ਕਰਦਾ ਬਲਕਿ ਇਸਦੇ ਪਿੱਛੇ ਉਸਦੀ ਵਿਅਕਤੀਗਤ ਜਿੰਦਗੀ ਦਾ ਸਭ ਤੋਂ ਦੁਖ ਭਰਿਆ ਵਾਕਾ ਜੁੜਿਆ ਹੋਇਆ ਹੈ/.

ਰਾਂਚੀ ਦੇ ਲਲਿਤਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਸੋਹਣ ਕੰਚਨ 13 ਸਾਲਦੀ ਉਮਰ ਤੋਂ ਚਾਹ ਅਤੇ ਭੁਜੀਏ ਦੀ ਦੁਕਾਨ ਤੋਂ ਲੱਗਿਆ ਰਿਹਾ ਹੈ |ਪਿੱਛਲੇ ਕਈ ਸਾਲ ਤੋਂ ਝਾਂਸੀ ਦੇ ਸ਼ਹਿਰ ਕੋਤਵਾਲੀ ਵਿਚ ਆਪਣੇ ਭਰਾ-ਭਾਬੀ ਦੇ ਨਾਲ ਰਹਿੰਦਾ ਸੀ |ਸਿਪਰੀ ਥਾਣਾ ਖੇਤਰ ਵਿਚ ਉਸਦੀ ਚਾਹ ਅਤੇ ਭੁਜੀਏ ਦੀ ਦੁਕਾਨ ਹੈ | ਸੋਹਣ ਦੱਸਦਾ ਹੈ ਕਿ 18 ਸਾਲ ਦੀ ਉਮਰ ਵਿਚ ਮੇਰਾ ਵਿਆਹ ਹੋ ਗਿਆ ਸੀ ਅਤੇ ਉਹ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ |ਪਰ ਵਿਆਹ ਤੋਂ 5 ਸਾਲ ਬਾਅਦ ਇੱਕ ਦਿਨ ਜਦ ਉਹ ਦੁਕਾਨ ਤੋਂ ਘਰ ਪਹੁੰਚਿਆ ਤਾਂ ਘਰ ਵਿਚ ਉਸਨੂੰ ਪਤਨੀ ਨਹੀਂ ਮਿਲੀ, ਕਾਫੀ ਸਮੇਂ ਬਾਅਦ ਉਸਨੂੰ ਪਤਾ ਚੱਲਿਆ ਕਿ ਉਹ ਕਿਸੇ ਦੂਸਰੇ ਵਿਅਕਤੀ ਨਾਲ ਭੱਜ ਗਈ ਹੈ |ਪਤਨੀ ਦੀ ਇਸ ਹਰਕਤ ਤੋਂ ਉਹ ਬਹੁਤ ਦੁਖੀ ਹੋਇਆ |ਉਸਨੇ ਸੋਚਿਆ ਕਿ ਆਤਮ ਹੱਤਿਆ ਕਰ ਲਵਾਂ ਪਰ ਉਸਦੇ ਭਰਾ ਅਤੇ ਭਾਬੀ ਨੇ ਉਸਨੂੰ ਸੰਭਾਲ ਲਿਆ |ਉਹਨਾਂ ਦੇ ਸਮਝਾਉਣ ਤੇ ਉਸਨੇ ਖੁੱਦ ਨੂੰ ਸੰਭਾਲਿਆ ਅਤੇ ਵਾਪਸ ਦੁਕਾਨ ਖੋਲਣ ਲੱਗਾ |ਇਸ ਤੋਂ ਬਾਅਦ ਇੱਕ ਦਿਨ ਉਹ ਦੁਕਾਨ ਤੇ ਸੀ ਅਤੇ ਉਸਨੂੰ ਅਚਾਨਕ ਪਤਨੀ ਨਾਲ ਬਿਤਾਏ ਹੋਏ ਦਿਨਾਂ ਦੀ ਯਾਦ ਆ ਰਹੀ ਸੀ |ਉਸਦੇ ਬਾਰੇ ਸੋਚਦੇ-ਸੋਚਦੇ ਉਸਨੇ ਗਰਮ ਤੇਲ ਦੀ ਕੜਾਹੀ ਵਿਚ ਹੱਥ ਪਾ ਲਿਆ ਪਰ ਉਸਦਾ ਹੱਥ ਨਹੀਂ ਸੜਿਆ |ਅਜਿਹਾ ਮਹਿਸੂਸ ਹੋਇਆ ਜਿਵੇਂ ਗੁਨਗੁਨੇ ਪਾਣੀ ਵਿਚ ਹੱਥ ਪਾਈ ਗਿਆ ਹੋਵੇ |ਉਸ ਦਿਨ ਤੋਂ ਬਾਅਦ ਉਹ ਤੱਪਦੀ ਕਢਾਈ ਵਿਚੋਂ ਹੱਥ ਨਾਲ ਹੀ ਪਕੌੜੇ ਅਤੇ ਭੂਜਿਆ ਕੱਢਣ ਲੱਗਾ. 

ਗਾਹਕਾਂ ਤੋਂ ਇਲਾਵਾ ਸੋਹਣ ਦੇ ਇਸ ਅਨੋਖ ਕਰਿਸ਼ਮੇ ਤੋਂ ਡਾਕਟਰ ਵੀ ਹੈਰਾਨ ਹਨ |ਡਾਕਟਰਾਂ ਦਾ ਕਹਿਣਾ ਹੈ ਕਿ ਕੜਾਹੀ ਵਿਚ ਭੁਜਿਆ ਤਲਿਆ ਜਾਂਦਾ ਹੈ ਅਤੇ ਕਢਾਈ ਦੇ ਅੰਦਰ ਦੇ ਤੇਲ ਦਾ ਤਾਪਮਾਨ ਕਰੀਬ 100 ਡਿਗਰੀ ਹੁੰਦਾ ਹੈ |ਅਜਿਹੀ ਸਥਿਤੀ ਵਿਚ ਇਹ ਮੁਮਕਿਨ ਨਹੀਂ ਹੈ ਕਿ ਕੋਈ ਇੰਨੇਂ ਗਰਮ ਤੇਲ ਵਿਚ ਆਪਣਾ ਹੱਥ ਪਾ ਲਵੇ ਅਤੇ ਉਸਦਾ ਹੱਥ ਨਾ ਸੜੇ |ਸੋਹਣ ਕਹਿੰਦਾ ਹੈ ਕਿ ਜਿਵੇਂ-ਜਿਵੇਂ ਮੈਂ ਮਸ਼ਹੂਰ ਹੋਇਆ ਤਾਂ ਡਾਕਟਰਾਂ ਨੇ ਵੀ ਮੇਰੇ ਨਾਲ ਸੰਪਰਕ ਕੀਤਾ ਅਤੇ ਉਹ ਮੇਰੇ ਤੇ ਰਿਸਰਚ ਕਰਨਾ ਚਾਹੁੰਦੇ ਹਨ |ਕੁੱਝ ਲੋਕ meri ਚਮੜੀ ਦੇ ਸੈਂਪਲ ਵੀ ਲੈ ਕੇ ਗਏ ਹਨ ਪਰ ਉਹਨਾਂ ਨੂੰ ਕੁੱਝ ਵੀ ਨਾ ਪਤਾ ਲੱਗਾ |ਉਹ ਨਹੀਂ ਜਾਣਦਾ ਕਿ ਉਸਦੇ ਨਾਲ ਅਜਿਹਾ ਕਿਉਂ ਹੋ ਰਿਹਾ ਹੈ ਪਰ ਜਦ ਤੱਕ ਉਸਨੂੰ ਕੋਈ ਨੁਕਸਾਨ ਨਹੀਂ ਹੋ ਰਿਹਾ ਤਦ ਤੱਕ ਤਰੀਕੇ ਨਾਲ ਉਸਨੂੰ ਕੰਮ ਤੋਂ ਕਮਾਈ ਹੋਵੇਗੀ ਅਤੇ ਉਹ ਖੁਸ਼ੀ-ਖੁਸ਼ੀ ਹੱਥ ਨਾਲ ਪਕੌੜੇ ਛਾਣਦਾ ਰਹੇਗਾ |

Leave a Reply

Your email address will not be published. Required fields are marked *